ਇੰਜ: ਹਰਚੰਦਨ ਸਿੰਘ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ – ਦਰਸ਼ਨ ਲਾਲ

Harchandan Singhਕਪੂਰਥਲਾ, 20 ਸਤੰਬਰ (ਅ.ਬ.)-ਆਈ.ਆਰ.ਟੀ.ਐਸ.ਏ. ਰੇਲ ਕੋਚ ਫੈਕਟਰੀ ਵੱਲੋਂ ਐਸੋਸੀਏਸ਼ਨ ਦੇ ਪਿਤਾਮਾ ਅਤੇ ਆਲ ਇੰਡੀਆ ਜਨਰਲ ਸਕੱਤਰ ਸ੍ਰੀ ਹਰਚੰਦਨ ਸਿੰਘ ਜੀ ਦਾ 71ਵਾਂ ਜਨਮ ਦਿਨ ਮਨਾਇਆ ਗਿਆ। ਜਿਸ ਦੌਰਾਨ ਸ. ਹਰਚੰਦਨ ਸਿੰਘ ਵੱਲੋਂ ਸਮੂਹ ਤਕਨੀਕੀ ਕਰਮਚਾਰੀਆਂ, ਸੁਪਰਵਾਈਜ਼ਰਾਂ ਅਤੇ ਰੇਲਵੇ ਲਈ ਕੀਤੇ ਸੰਘਰਸ਼, ਪ੍ਰਾਪਤੀਆਂ ਅਤੇ ਦੂਰਦ੍ਰਿਸ਼ਟੀ ਦੀ ਭਰਪੂਰ ਸ਼ਲਾਘਾ ਕੀਤੀ ਗਈ । ਸਮਾਗਮ ਨੂੰ ਸੰਬੋਧਨ ਕਰਦਿਆਂ ਆਈ.ਆਰ.ਟੀ.ਐਸ.ਏ. ਆਰ ਸੀ ਐਫ ਇਕਾਈ ਦੇ ਪ੍ਰਧਾਨ ਸ੍ਰੀ ਦਰਸ਼ਨ ਲਾਲ ਨੇ ਕਿਹਾ ਕਿ 1965 ਤੋਂ ਆਈ.ਆਰ.ਟੀ.ਐਸ.ਏ. ਦੀ ਸਥਾਪਨਾ ਤੋਂ ਲੈ ਕੇ ਅੱਜ ਲਗਭਗ 47 ਸਾਲਾਂ ਤੋਂ ਇੰਜੀਨੀਅਰ ਹਰਚੰਦਨ ਸਿੰਘ ਲਗਾਤਾਰ ਸੇਵਾ ਮੁਕਤੀ ਤੋਂ ਬਾਅਦ ਵੀ ਜਿੱਥੇ ਆਈ.ਆਰ.ਟੀ.ਐਸ.ਏ. ਦੇ ਅਹੁਦੇ 'ਤੇ ਸੇਵਾ ਨਿਭਾ ਰਹੇ ਹਨ ਉੱਥੇ ਹੋਰ ਕਈ ਸਮਾਜਿਕ ਸੰਸਥਾਵਾਂ ਅਤੇ ਰਿਟਾਇਰ ਰੇਲਵੇ ਮੈਨਜ਼ ਦੇ ਜਨਰਲ ਸੈਕਟਰੀ ਦੇ ਅਹੁਦੇ 'ਤੇ ਵੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਇੰਜੀਨੀਅਰ ਹਰਚੰਦਨ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਉੱਥੇ ਦੂਜੇ ਸਮੂਹ ਸੁਪਰਵਾਈਜਰਾਂ ਅਤੇ ਇੰਜੀਨੀਅਰਾਂ ਨੂੰ ਸ੍ਰੀ ਹਰਚੰਦਨ ਸਿੰਘ ਦੇ ਜੀਵਨ ਤੋਂ ਸਿੱਖਣ ਅਤੇ ਸੰਘਰਸ਼ ਦੀ ਪ੍ਰੇਰਣਾ ਲੈਣ ਦਾ ਸੁਨੇਹਾ ਦਿੱਤਾ। ਇਸ ਮੌਕੇ' ਮਯੰਕ ਭਟਨਾਗਰ, ਜੋਨਲ ਸਕੱਤਰ ਇੰਜੀਨੀਅਰ ਜੇ. ਪੀ ਸਿੰਘ, ਹਰਮਿੰਦਰ ਸਿੰਘ, ਐਨ ਸੀ ਠਾਕੁਰ, ਸੁਰਜੀਤ ਸਿੰਘ, ਗੁਰਜੀਤ ਸਿੰਘ, ਹਰਿੰਦਰ ਸਿੰਘ, ਹਰਮਿੰਦਰ ਸਿੰਘ, ਸੋਬਰਨ ਸਿੰਘ, ਸੰਜੀਵ ਸ਼ਰਮਾ, ਕੇ ਸੀ ਸ਼ਰਮਾ, ਅਕਮਲ ਸ਼ਰਮਾ, ਐਸ ਕੇ ਭਾਰਤੀ, ਰਜੀਵ ਦੱਤ, ਮਨਬੀਰ ਸਿੰਘ, ਜਸਵਿੰਦਰ ਸਿੰਘ, ਤਰਲੋਚਨ ਸਿੰਘ, ਵਿਨੈ ਕੁਮਾਰ, ਜੋਗਿੰਦਰ ਕੁਮਾਰ, ਅੰਮ੍ਰਿਤ ਚੌਧਰੀ, ਅੰਮ੍ਰਿਤ ਰਾਠੀ, ਸੋਹਨ ਲਾਲ ਆਦਿ ਹਾਜ਼ਰ ਸਨ।

Source Link: http://www.ajitjalandhar.com

Source Link: In PDF Format

This entry was posted in Inspirational. Bookmark the permalink.